Posts

ਅਸਟਪਦੀ - 24

 ਅਸਟਪਦੀ - 24 ਸਲੋਕ ।। ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ।। ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ।। 1 ।। ਪ੍ਰਮਾਤਮਾ ਸੰਪੂਰਨ ਜੋਤ ਹੈ। ਉਸ ਵਿੱਚ ਕੋਈ ਕਮੀ, ਕੋਈ ਦੋਸ਼, ਕੋਈ ਘਾਟ ਨਹੀਂ। ਉਸ ਪ੍ਰਭੂ ਦਾ ਨਾਮ ਵੀ ਸੰਪੂਰਨ ਹੈ। ਉਸ ਸੰਪੂਰਨ ਪ੍ਰਭੂ ਦੇ ਸੰਪੂਰਨ ਨਾਮ ਦੀ ਮੈਂ ਆਰਾਧਨਾ ਕੀਤੀ ਹੈ, ਉਸ ਦਾ ਨਾਮ ਜੱਪਿਆ ਹੈ, ਧਿਆਇਆ ਹੈ। ਉਸ ਦੇ ਨਾਮ ਦਾ ਸਿਮਰਨ ਕਰ ਕਰ ਕੇ ਮੈਂ ਉਸ ਪੂਰੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ। ਮੇਰਾ ਹੁਣ ਉਸ ਨਾਲ਼ ਮਿਲਾਪ ਹੋ ਗਿਆ ਹੈ। ਹੁਣ ਮੈਂ ਨਾਮ ਰਸ ਦੇ ਅਨੰਦ ਨਾਲ਼ ਸਰਸ਼ਾਰ ਹੋਇਆ ਹਰ ਸਮੇ ਉਸ ਪੂਰਨ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹਾਂ। ਅਸਟਪਦੀ ।। ਪੂਰੇ ਗੁਰ ਕਾ ਸੁਨਿ ਉਪਦੇਸੁ ।। ਪਾਰਬ੍ਰਹਮੁ ਨਿਕਟਿ ਕਰਿ ਪੇਖੁ ।। ਐ ਮੇਰੇ ਮਿੱਤਰ, ਜੇ ਤੂੰ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈਂ ਤਾਂ ਪੂਰੇ ਗੁਰੂ ਦੇ ਉਪਦੇਸ਼ ਨੂੰ ਸੁਣ ਅਤੇ ਉਸ ਤੇ ਅਮਲ ਕਰ। ਇਸ ਨਾਲ਼ ਤੈਨੂੰ ਇਸ ਗੱਲ ਦੀ ਸਮਝ ਆ ਜਾਏਗੀ ਕਿ ਪ੍ਰਮਾਤਮਾ ਤੇਰੇ ਨੇੜੇ ਹੈ, ਤੇਰੇ ਅੰਦਰ ਵਸਦਾ ਹੈ। ਉਸ ਨੂੰ ਕਿਤੇ ਦੂਰ ਭਾਲ਼ਣ ਦੀ  ਲੋੜ ਨਹੀਂ। ਫਿਰ ਤੈਨੂੰ ਅਪਣੇ ਅੰਦਰ ਬਾਹਰ ਹਰ ਥਾਂ ਉਸ ਦੇ ਦਰਸ਼ਨ ਹੋਣ ਲੱਗ ਪੈਣਗੇ। ਸਾਸਿ ਸਾਸਿ ਸਿਮਰਹੁ ਗੋਬਿੰਦ ।। ਮਨ ਅੰਤਰ ਕੀ ਉਤਰੈ ਚਿੰਦ ।। ਹਰ ਸਾਹ ਦੇ ਨਾਲ਼ ਧਰਤੀ ਦੇ ਸਮਸਤ ਜੀਵਾਂ ਦੀ ਪਾਲਣਾ ਕਰਨ ਵਾਲ਼ੇ ਸ੍ਰਿਸ਼ਟੀ ਦੇ ਮਾਲਕ ਦਾ ਨਾਮ ਸਿਮਰਨ ਕਰ। ਇਸ ਨਾਲ਼ ਤੇਰੇ ਮਨ ਨੂੰ ਪ੍ਰੇਸ਼ਾਨ ਕਰਨ ਵਾਲ਼ੀਆਂ ਸਾਰੀਆਂ ਚਿੰਤਾਵਾ...

ਅਸਟਪਦੀ - 23

 ਅਸਟਪਦੀ - 23 ਸਲੋਕ ।। ਗਿਆਨੁ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ।। ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ।। 1 ।। ਮੇਰੇ ਪੂਰੇ ਗੁਰੂ ਨੇ ਮੈਨੂੰ ਗਿਆਨ ਰੂਪੀ ਸੁਰਮਾ ਬਖਸ਼ਿਸ਼ ਕਰ ਦਿੱਤਾ ਹੈ। ਉਹ ਸੁਰਮਾ ਮੈਂ ਅਪਣੀਆਂ ਅੱਖਾਂ ਵਿੱਚ ਪਾ ਲਿਆ ਹੈ। ਉਸ ਦਾ ਅਸਰ ਇਹ ਹੋਇਆ ਹੈ ਕਿ ਮੇਰੇ ਅੰਦਰੋਂ ਅਗਿਆਨ ਦਾ ਹਨ੍ਹੇਰਾ ਦੂਰ ਹੋ ਗਿਆ ਹੈ ਅਤੇ ਉਸ ਦੀ ਥਾਂ ਪ੍ਰਕਾਸ਼ ਨੇ ਲੈ ਲਈ ਹੈ। ਮੇਰੇ ਤੇ ਇਹ ਕਿਰਪਾ ਪੂਰਨ ਸੰਤ ਪੁਰਖ (ਮੇਰੇ ਗੁਰੂ) ਨਾਲ਼ ਮੇਰਾ ਮਿਲਾਪ ਹੋਣ ਦੇ ਸਿੱਟੇ ਵਜੋਂ ਹੋਈ ਹੈ ਅਤੇ ਗੁਰੂ ਨਾਲ਼ ਮਿਲਾਪ ਉਸ ਵਾਹਿਗੁਰੂ ਦੀ ਮਿਹਰ ਸਦਕਾ ਹੋਇਆ ਹੈ। ਹੁਣ ਮੇਰੇ ਮਨ ਵਿੱਚ ਕੋਈ ਹਨ੍ਹੇਰਾ ਨਹੀਂ, ਰੋਸ਼ਨੀ ਹੀ ਰੋਸ਼ਨੀ ਹੈ। ਅਸਟਪਦੀ ਸੰਤਸੰਗਿ ਅੰਤਰਿ ਪ੍ਰਭੁ ਡੀਠਾ ।। ਨਾਮੁ ਪ੍ਰਭੂ ਕਾ ਲਾਗਾ ਮੀਠਾ ।। ਸੰਤਾਂ ਦੀ ਸੰਗਤ ਵਿੱਚ ਜਾਣ ਨਾਲ਼ ਮੈਨੂੰ ਇਹ ਲਾਭ ਹੋਇਆ ਹੈ ਕਿ ਮੈਂ ਅਪਣੇ ਅੰਦਰ ਹੀ ਉਸ ਵਾਹਿਗੁਰੂ ਨੂੰ ਵੇਖਣ ਦੇ ਸਮਰਥ ਹੋ ਗਿਆ ਹਾਂ। ਵਾਹਿਗੁਰੂ ਦੀ ਹੋਂਦ ਅਪਣੇ ਅੰਦਰ ਹੀ ਮਹਿਸੂਸ ਕਰਨ ਦੇ ਸਿੱਟੇ ਵਜੋਂ ਮੈਨੂੰ ਵਾਹਿਗੁਰੂ ਦਾ ਨਾਮ ਮਿੱਠਾ ਲੱਗਣ ਲੱਗ ਪਿਆ ਹੈ, ਵਾਹਿਗੁਰੂ ਨਾਮ ਦਾ ਸਿਮਰਨ ਕਰ ਕੇ ਮੈਨੂੰ ਰਸ ਆਉਣ ਲੱਗ ਪਿਆ ਹੈ। ਸਗਲ ਸਮਿਗ੍ਰੀ ਏਕਸੁ ਘਟ ਮਾਹਿ ।। ਅਨਿਕ   ਰੰਗ ਨਾਨਾ ਦ੍ਰਿਸਟਾਹਿ ।। ਹੁਣ ਮੈਨੂੰ ਇਹ ਸਮਝ ਆ ਗਈ ਹੈ ਕਿ ਜੋ ਕੁੱਝ ਵੀ ਇਸ ਦ੍ਰਿਸ਼ਟਮਾਨ ਸੰਸਾਰ ਵਿੱਚ ਮੈਨੂੰ ਦਿਖਾਈ ਦੇ ਰਿਹਾ ਹੈ, ਉਹ ...