Posts

ਅਸਟਪਦੀ - 22

 ਅਸਟਪਦੀ - 22 ਸਲੋਕ ।। ਜੀਅ   ਜੰਤ   ਕੇ ਠਾਕੁਰਾ ਆਪੇ ਵਰਤਣਹਾਰ ।। ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ।। 1 ।। ਹੇ ਸਾਰੇ ਜੀਵ ਜੰਤੂਆਂ ਦੇ ਮਾਲਕ, ਤੂੰ ਸਰਬ ਵਿਆਪਕ ਹੈਂ, ਸਾਰੀ ਸ੍ਰਿਸ਼ਟੀ ਵਿੱਚ ਤੂੰ ਆਪ ਹੀ ਵਰਤਦਾ ਹੈਂ। ਇਹ ਸਾਰੀ ਰਚਨਾ ਤੇਰਾ ਹੀ ਪਸਾਰਾ ਹੈ। ਸਭਨਾ ਜੀਆਂ ਵਿੱਚ ਤੂੰ ਹੀ ਵਿਚਰ ਰਿਹਾ ਹੈਂ। ਹੋਰ ਕੋਈ ਦੂਜਾ ਕਿਤੇ ਦਿਖਾਈ ਹੀ ਨਹੀਂ ਦਿੰਦਾ। ਅਸਟਪਦੀ ।। ਆਪਿ ਕਥੈ ਆਪਿ ਸੁਨਨੈਹਾਰੁ ।। ਆਪਹਿ ਏਕੁ ਆਪਿ ਬਿਸਥਾਰੁ ।। ਹੇ ਵਾਹਿਗੁਰੂ, ਤੂੰ ਆਪ ਹੀ ਬੋਲਣ ਵਾਲ਼ਾ ਹੈ ਅਤੇ ਆਪ ਹੀ ਸੁਣਨ ਵਾਲ਼ਾ । ਤੂੰ ਆਪ ਹੀ ਅਪਣੇ ਨਿਰਗੁਣ ਰੂਪ ਵਿੱਚ ਇੱਕ ਪਾਰਬ੍ਰਹਮ ਹੈਂ ਅਤੇ ਆਪ ਹੀ ਅਪਣਾ ਫੈਲਾਓ ਕਰ ਕੇ ਸਾਰੀ ਸ੍ਰਿਸ਼ਟੀ ਦੇ ਦ੍ਰਿਸ਼ਟਮਾਨ ਪਦਾਰਥਾਂ ਦਾ ਰੂਪ ਧਾਰ ਕੇ ਅਨੇਕ ਬਣਿਆਂ ਬੈਠਾ ਹੈਂ । ਤੂੰ ਅਤੇ ਤੇਰੀ ਰਚੀ ਸ੍ਰਿਸ਼ਟੀ ਇੱਕ ਹੀ ਹਨ, ਵੱਖ ਵੱਖ ਨਹੀਂ। ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ।। ਆਪਨੈ ਭਾਣੈ ਲਏ ਸਮਾਏ ।। ਜਦੋਂ ਤੈਨੂੰ ਭਾਉਂਦਾ ਹੈ, ਸ੍ਰਿਸ਼ਟੀ ਦੀ ਰਚਨਾ ਕਰ ਦਿੰਦਾ ਹੈਂ, ਜੀਵ ਜੰਤੂਆਂ ਨੂੰ ਪੈਦਾ ਕਰ ਦਿੰਦਾ ਹੈਂ ਅਤੇ ਜਦੋਂ ਤੇਰਾ ਮਨ ਕਰਦਾ ਹੈ, ਸਾਰੀ ਸ੍ਰਿਸ਼ਟੀ ਨੂੰ ਖਤਮ ਕਰ ਕੇ ਅਪਣੇ ਆਪ ਵਿੱਚ ਮਿਲਾ ਲੈਂਦਾ ਹੈਂ ਅਤੇ ਮੁੜ ਫਿਰ ਇੱਕ ਹੋ ਜਾਂਦਾ ਹੈਂ । ਤੁਮ ਤੇ ਭਿੰਨ ਨਹੀ ਕਿਛੁ ਹੋਇ ।। ਆਪਨ ਸੂਤਿ ਸਭੁ ਜਗਤੁ ਪਰੋਇ ।। ਤੇਰੇ ਤੋਂ ਵੱਖਰਾ ਸ੍ਰਿਸ਼ਟੀ ਵਿੱਚ ਕੁੱਝ ਹੈ ਹੀ ਨਹੀਂ। ਸਾਰੇ ਜੀਵ ਜ...

ਅਸਟਪਦੀ - 21

 ਅਸਟਪਦੀ - 21 ਸਲੋਕ ।। ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ।। ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ।। 1 ।। ਉਹ ਰੂਪ ਰਹਿਤ ਪ੍ਰਭੂ ਆਪ ਹੀ ਸਰਗੁਣ ਹੈ ਅਤੇ ਆਪ ਹੀ ਨਿਰਗੁਣ ਹੈ। ਉਹ ਅਦ੍ਰਿਸ਼ ਵੀ ਹੈ ਅਤੇ ਦ੍ਰਿਸ਼ਟਮਾਨ ਵੀ। ਅਦ੍ਰਿਸ਼ਟ ਰੂਪ ਵਿੱਚ ਉਹ ਮੌਨ ਧਾਰ ਕੇ, ਹਰ ਤਰਾਂ ਦੇ ਫੁਰਨਿਆਂ ਅਤੇ ਖਿਆਲਾਂ ਤੋਂ ਮੁਕਤ ਹੋ ਕੇ, ਸਮਾਧੀ ਦੀ ਅਵਸਥਾ ਵਿੱਚ ਬੈਠ ਜਾਂਦਾ ਹੈ। ਇਹ ਉਸ ਦਾ ਨਿਰਗੁਣ ਰੂਪ ਹੈ। ਦ੍ਰਿਸ਼ਟਮਾਨ ਰੂਪ ਵਿੱਚ ਉਹ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਅਤੇ ਅਪਣੇ ਸਿਰਜੇ ਜੀਵਾਂ ਦੇ ਅੰਦਰ ਬਿਰਾਜਮਾਨ ਹੋ ਕੇ ਅਪਣੇ ਨਾਮ ਦਾ ਜਾਪ ਕਰਦਾ ਹੈ। ਅਸਟਪਦੀ ਜਬ ਆਕਾਰੁ ਇਹੁ ਕਛੁ ਨ ਦ੍ਰਿਸਟੇਤਾ ।। ਪਾਪ ਪੁੰਨ ਤਬ ਕਹ ਤੇ ਹੋਤਾ ।। ਜਦੋਂ ਵਾਹਿਗੁਰੂ ਨੇ ਇਸ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਕੀਤੀ, ਕੋਈ ਜੀਵ ਪੈਦਾ ਨਹੀਂ ਸੀ ਹੋਇਆ, ਉਸ ਵੇਲ਼ੇ ਪੁੰਨ ਤੇ ਪਾਪ ਕੌਣ ਕਰਦਾ ਸੀ? ਭਾਵ ਕਿ ਉਸ ਵੇਲ਼ੇ ਕੋਈ ਵੀ ਪੁੰਨ ਤੇ ਪਾਪ ਕਰਨ ਵਾਲ਼ਾ ਨਹੀਂ ਸੀ। ਪੁੰਨ ਅਤੇ ਪਾਪ ਦਾ ਸੰਕਲਪ ਹੀ ਸ੍ਰਿਸ਼ਟੀ ਦੀ ਰਚਨਾ ਦੇ ਨਾਲ਼ ਹੋਂਦ ਵਿੱਚ ਆਇਆ ਹੈ। ਜਬ ਧਾਰੀ ਆਪਨ ਸੁੰਨ ਸਮਾਧਿ ।। ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ।। ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਹੋਈ ਅਤੇ ਪ੍ਰਭੂ ਕੇਵਲ ਆਪ ਹੀ ਖਿਆਲ ਰਹਿਤ ਅਵਸਥਾ ਵਿੱਚ ਸਮਾਧੀ ਲਗਾ ਕੇ ਬੈਠਾ ਹੋਇਆ ਸੀ, ਉਸ ਵੇਲ਼ੇ ਕੌਣ ਕਿਸੇ ਨਾਲ਼ ਦੁਸ਼ਮਣੀ ਜਾਂ ਵਿਰੋਧਤਾ ਕਰਦਾ ਸੀ? ਇਹ ਵੈਰ ਵਿਰੋਧ ਦੀ ਭਾਵਨਾ ਵੀ ਸ੍ਰਿਸ਼ਟੀ ਦੀ ਰਚਨਾ...